ਨਵੀਂ ਦਿੱਲੀ—ਮਸਾਲਾ ਦੁੱਧ ਇਕ ਬਹੁਤ ਹੀ ਪੌਸ਼ਟਿਕ ਡਰਿੰਕ ਹੈ ਜੋ ਕਿ ਤਾਮਿਲਨਾਡੂ 'ਚ ਕਾਫੀ ਮਸ਼ਹੂਰ ਹੈ। ਇਸ ਮਸਾਲੇ ਵਾਲੇ ਦੁੱਧ 'ਚ ਕਈ ਮਸਾਲੇ ਮਿਲਾਏ ਜਾਂਦੇ ਹਨ ਅਤੇ ਫਿਰ ਦੁੱਧ ਨੂੰ ਉਬਾਲ ਕੇ ਪੀਤਾ ਜਾਂਦਾ ਹੈ। ਇਸ ਨਾਲ ਇਸ ਡਰਿੰਕ ਦਾ ਸੁਆਦ ਕਾਫੀ ਚੰਗਾ ਲੱਗਣ ਲੱਗਦਾ ਹੈ।
ਇਨ੍ਹੀਂ ਦਿਨੀਂ ਮੌਸਮ ਕਾਫੀ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸ ਕਾਰਨ ਬੀਮਾਰੀਆਂ ਸਾਨੂੰ ਲਪੇਟ 'ਚ ਲੈਣ ਲੱਗਦੀ ਹਨ। ਅਜਿਹੇ 'ਚ ਤੁਸੀਂ ਰੋਜ਼ ਇਸ ਮਸਾਲਾ ਮਿਲਕ ਨੂੰ ਬਣਾ ਕੇ ਆਪਣੇ ਬੱਚਿਆਂ ਅਤੇ ਖੁਦ ਵੀ ਪੀ ਸਕਦੇ ਹੋ। ਆਓ ਜਾਣਦੇ ਹਾਂ ਮਸਾਲਾ ਮਿਲਕ ਬਣਾਉਣ ਦੀ ਵਿਧੀ—
ਸਮੱਗਰੀ—ਦੁੱਧ-2 ਕੱਪ, ਕਪੂਰ-ਚੁਟਕੀ ਭਰ, ਬਾਦਾਮ-8-10, ਸ਼ੱਕਰ-2 ਚਮਚ, ਇਲਾਇਚੀ-2, ਲੌਂਗ-2, ਦਾਲਚੀਨੀ ਦੇ ਟੁੱਕੜੇ-2 ਛੋਟੇ ਪੀਸ, ਕਾਲੀ ਮਿਰਚ-2 ਚੁਟਕੀ।
ਬਣਾਉਣ ਦੀ ਵਿਧੀ—ਇਕ ਕੌਲੀ 'ਚ ਥੋੜ੍ਹਾ ਜਿਹਾ ਗੁਣਗੁਣਾ ਦੁੱਧ ਪਾ ਕੇ ਉਸ 'ਚ ਕੇਸਰ ਦੇ ਕੁਝ ਧਾਗੇ ਭਿਓ ਦਿਓ। ਇਸ ਤਰ੍ਹਾਂ ਨਾਲ ਦੂਜੀ ਕੌਲੀ 'ਚ ਗਰਮ ਪਾਣੀ ਪਾ ਕੇ ਬਾਦਾਮ ਨੂੰ 15 ਮਿੰਟ ਤੱਕ ਭਿਓ ਦਿਓ। ਫਿਰ ਬਾਦਾਮ ਨੂੰ ਛਿੱਲ ਕੇ ਮਿਕਸੀ 'ਚ ਪੀਸ ਲਓ। ਦੁੱਧ ਨੂੰ ਉਬਾਲੋ, ਉਸ 'ਚ ਲੌਂਗ, ਇਲਾਇਚੀ, ਦਾਲਚੀਨੀ ਅਤੇ ਕਪੂਰ ਮਿਕਸੀ ਕਰੋ।
ਫਿਰ ਉਸ 'ਚ ਪਿੱਸੇ ਬਾਦਾਮ ਦਾ ਪੇਸਟ ਪਾਓ। ਉਸ ਤੋਂ ਬਾਅਦ ਭਿਓ ਦੇ ਰੱਖਿਆ ਹੋਇਆ ਕੇਸਰ ਦਾ ਘੋਲ ਮਿਲਾਓ ਅਤੇ ਅੱਗ ਨੂੰ ਹੌਲੀ ਕਰਕੇ ਕੇ 5 ਮਿੰਟ ਤੱਕ ਪਕਾਓ। ਉਸ ਤੋਂ ਬਾਅਦ ਦੁੱਧ 'ਚ ਸ਼ੱਕਰ ਅਤੇ ਕਾਲੀ ਮਿਰਚ ਪਾਊਡਰ ਮਿਲਾ ਕੇ ਦੁੱਧ ਨੂੰ ਮਿਲਾ ਲਓ।
ਗਰਮੀਆਂ ਦੇ ਮੌਸਮ 'ਚ ਬੀਮਾਰੀਆਂ ਤੋਂ ਬਚਣ ਲਈ ਜਾਣੋ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਭੋਜਨ
NEXT STORY